Tuesday, April 27, 2010

ਪੰਜਾਬੀ ਕਲਾਸਾਂ, Teaching Punjabi

ਹਫਤਾ ੩ ਅਤੇ ੪ - ਹਾਲੇ ਵੀ ਅੱਖਰ ਧੁਨੀਆਂ ਨੂੰ ਹੀ ਪੜ੍ਹਾ ਰਿਹਾ ਹਾਂ| ਪਰ ਕੁਝ ਸੁਧਾਰ ਜਰੂਰ ਹੈ| ਪਰ ਇੱਕੋ ਚੀਜ਼ ਤੇ ਰੁਕਿਆ ਨਹੀਂ ਜਾ ਸਕਦਾ ਸੋ ਇਸ ਹਫਤੇ ਪੰਜਾਬੀ ਵਿੱਚ ਗਿਣਤੀ ਸਿਖਾਈ| ਬਹੁਤੇ ਬੱਚੇ ਤਾਂ ੨੦ ਤੱਕ ਬੋਲਣੀ ਜਾਣਦੇ ਸਨ, ਸੋ ਖਾਸ ਮੁਸ਼ਕਿਲ ਨਹੀਂ ਹੋਈ|

Sunday, April 25, 2010

ਗੁਰੂ ਤੇ ਸਿੱਖ

ਮਾਸਟਰ - ਬੱਚਿਓ ! ਦੱਸੋ, ਭਲਾ ਗੁਰੂ ਨਾਨਕ ਦੇਵ ਜੀ ਕੌਣ ਸਨ?
ਇੱਕ ਬਾਲ - ਜੀ ! 'ਗੁਰੂ' ਨਾਨਕ ਦੇਵ ਜੀ ਨੂੰ ਭਲਾ ਕੌਣ ਨਹੀਂ ਜਾਣਦਾ? ਉਹ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ|
ਦੂਜਾ ਬਾਲ - ਜੀ! 'ਗੁਰੂ' ਕਿਸ ਨੂੰ ਆਖਦੇ ਹਨ ਤੇ 'ਸਿੱਖ' ਕਿਸ ਨੂੰ?
ਮਾਸਟਰ - ਆਮ ਤੌਰ 'ਤੇ ਸਿੱਖਿਆ ਜਾਂ ਮੱਤ ਦੇਣ ਵਾਲੇ ਹਰੇਕ ਨੂੰ ਗੁਰੂ ਆਖੀਦਾ ਹੈ ਪਰ ਸਾਡੇ ਧਰਮ ਵਿੱਚ 'ਗੁਰੂ' ਉਸ ਨੂੰ ਕਹਿੰਦੇ ਹਨ, ਜਿਹੜਾ ਧਰਮ ਦੇ ਰਾਹ ਉੱਤੇ ਚੱਲਣ ਦੀ ਜਾਚ ਦੱਸੇ, ਜਿਹੜਾ ਰੱਬ ਦੀ ਭਗਤੀ ਕਰਨ ਦਾ ਵੱਲ ਸਿਖਾਵੇ | 'ਸਿੱਖ' ਉਹ ਹੁੰਦਾ ਹੈ, ਜਿਹੜਾ ਗੁਰੂ ਤੋਂ ਸਿੱਖਿਆ ਲਵੇ | ਸਾਡੇ ਧਰਮ ਵਿੱਚ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ| ਪਰ ਬੱਚਿਓ! ਇੱਕ ਗੱਲ ਮੈਂ ਵੀ ਪੁੱਛਾਂ?
ਬਹੁਤ ਸਾਰੇ ਬਾਲ - ਪੁੱਛੋ ਜੀ! ਜ਼ਰੂਰ ਪੁੱਛੋ|

Teacher - Children! tell, who was Guru Nanak Dev ji?
One child - Ji! who does not know of Guru Nanak Dev ji? He was the first guru of the sikhs.
Second child - Ji! who is called a 'Guru' and who a 'Sikh'?
Teacher - Usually everybody who gives education or lessons is called a 'Guru' but in our religion he/she is called a 'Guru', who teaches who to follow the path of religion and who teaches how to meditate the God. 'Sikh' is the one, who seeks education from the guru. In our religion a man or woman, who has faith in one 'Ageless being', ten Guru Sahibs (From Guru Nanak Dev ji to Guru Gobind Singh ji), Shri Guru Granth sahib ji and Bani of ten Guru sahib and Amrit of the Tenth Lord and does not follow any other religion, is a Sikh. But children! shall I ask one thing as well?
Lot many of children - Ask ji! ask for sure.

ਮਾਸਟਰ - ਦੱਸੋ ਭਲਾ, ਸਿੱਖ ਦੀ ਪਛਾਣ ਕੀ ਹੁੰਦੀ ਹੈ? ਕਿਸੇ ਨੂ ਵੇਖ ਕੇ ਕਿਵੇਂ ਬੁੱਝੋਗੇ ਕਿ ਉਹ ਸਿੱਖ ਹੈ ਜਾ ਹੋਰ ਕੋਈ|
ਬਾਲ - ਜੀ, ਇਹ ਵੀ ਕੋਈ ਲੁਕੀ-ਛੁਪੀ ਗੱਲ ਹੈ? ਹਰ ਕੋਈ ਜਾਣਦਾ ਹੈ ਕਿ ਸਿੱਖ ਦੇ ਸਿਰ ਉੱਤੇ ਕੇਸ ਹੁੰਦੇ ਹਨ ਤੇ ਮੂੰਹ ਉੱਤੇ ਦਾੜ੍ਹੀ| ਬੱਸ! ਇਹੋ ਹੀ ਸਿੱਖ ਦੀ ਪਛਾਣ ਹੁੰਦੀ ਹੈ|
ਮਾਸਟਰ - ਹਾਂ ਭਾਈ ! ਗੱਲ ਤਾਂ ਠੀਕ ਆਖੀ ਜੇ| ਪਰ, ਕੇਸਾਂ ਤੇ ਦਾੜ੍ਹੀ ਤੋਂ ਬਿਨਾਂ ਹੋਰ ਵੀ ਤਾਂ ਨਿਸ਼ਾਨੀਆਂ ਹੁੰਦੀਆਂ ਹਨ, ਸਿੱਖ ਨੂੰ ਪਛਾਣਨ ਦੀਆਂ| ਭਲਾਂ ਕਿਹੜੀਆਂ?
ਬੱਚੇ - ਜੀ! ਉਹ ਕੇਸਾਂ ਵਿੱਚ ਕੰਘਾ ਰਖਦੇ ਹਨ|
ਜੀ! ਉਹ ਹੱਥ ਵਿੱਚ ਲੋਹੇ ਦਾ ਕੜਾ ਪਾਉਂਦੇ ਹਨ|
ਜੀ! ਉਹ ਤੇੜ ਕਛਹਿਰਾ ਪਾਉਂਦੇ ਹਨ|
ਜੀ! ਉਹ ਕ੍ਰਿਪਾਨ ਵੀ ਪਾਉਂਦੇ ਹਨ|

ਮਾਸਟਰ - ਸਾਬਾਸ਼, ਤੁਸੀਂ ਬੜੇ ਸਿਆਣੇ ਹੋ| ਤਾਂ ਫੇਰ ਸਿੱਖ ਨੂੰ ਪਛਾਣਨ ਦੀਆਂ ਪੰਜ ਨਿਸ਼ਾਨੀਆਂ ਹੋਈਆਂ -
੧) ਕੇਸ, ਦਾਹੜੀ
੨) ਕੰਘਾ
੩) ਕੜਾ
੪) ਕਚਹੀਰਾ
੫) ਕ੍ਰਿਪਾਨ

ਇਨ੍ਹਾਂ ਪੰਜਾਂ ਚੀਜ਼ਾਂ ਦੇ ਮੁੱਢ ਵਿੱਚ ਅੱਖਰ 'ਕ' ਲੱਗਦਾ ਹੈ| ਇਸ ਲਈ ਇਨ੍ਹਾਂ ਨੂੰ ਰਲਾ ਕੇ 'ਪੰਜ ਕੱਕੇ' ਜਾਂ 'ਪੰਜ ਕਕਾਰ' ਆਖਦੇ ਹਨ| ਹਰੇਕ ਸਿੱਖ ਪਾਸ ਇਹ ਕੱਕੇ ਹੋਣੇ ਅਤੀ ਜ਼ਰੂਰੀ ਹਨ|

ਬਾਲ - ਜੀ, ਇੱਕ ਗੱਲ ਹੋਰ ਦੱਸਣੀ| ਗੁਰੂ ਸਾਹਿਬ ਕਿੰਨੇ ਤੇ ਕਿਹੜੇ-੨ ਹੋਏ ਹਨ?
ਮਾਸਟਰ - ਗੁਰੂ ਸਾਹਿਬ ਦਸ ਹੋਏ ਹਨ| ਸਿੱਖ ਆਪਣੇ ਗੁਰੂ ਸਾਹਿਬਾਨ ਨੂੰ 'ਪਾਤਸ਼ਾਹਿਆਂ' ਵੀ ਆਖਦੇ ਹਨ| ਦਾਸਾਂ ਗੁਰੂ ਸਾਹਿਬਾਨ ਦੇ ਨਾਮ ਇਉਂ ਹਨ:-
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ|
ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ|
ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰ ਦਾਸਜੀ|
ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮ ਦਾਸ ਜੀ|
ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ|
ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਜੀ|
ਸੱਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਰਾਏ ਜੀ|
ਅੱਠਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ|
ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ|
ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ|

ਬਾਲ - ਜੀ! ਇਹ ਦਸੇ ਪਾਤਸ਼ਾਹੀਆਂ ਤਾਂ ਰੱਬ ਪਾਸ ਵਾਪਸ ਜਾ ਚੁੱਕੀਆਂ ਹਨ| ਸਿੱਖਾਂ ਦੇ ਪਾਸ ਹੁਣ ਕਿਹੜਾ ਗੁਰੂ ਹੈ?
ਮਾਸਟਰ - ਹੁਣ ਸਿੱਖਾਂ ਦੇ ਗੁਰੂ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ' ਹਨ| ਇਨ੍ਹਾਂ ਨੂ ਦਸ ਪਾਤਸ਼ਾਹੀਆਂ ਦੀ ਜੋਤਿ ਜਾਂ ਦਸ ਪਾਤਸ਼ਾਹੀਆਂ ਦਾ ਸਰੂਪ ਕਹਿੰਦੇ ਹਨ| ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ:
'ਸਾਡੇ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ 'ਗੁਰੂ' ਮੰਨਣਾ'| ਸਿੱਖ ਇਉਂ ਹੀ ਕਰਦੇ ਹਨ|




***********************************************************
The Punjabi material is taken form the 'Dharam Pothi no. 1' published by Shiromani Gurdwara Parbandhak Committee. All right of the material are with the publisher. Author of this blog do not have any rights for the material in Punjabi. This blog is published for the educational purposes only.

Wednesday, April 21, 2010

ਅਖਾਣ ਤੇ ਕਹਾਵਤਾਂ

ਇਸ ਹਫਤੇ ਦੀ ਕਲਾਸ ਵਿੱਚ ਗੱਲਾਂ ਕਰਦੇ ਹੋਏ, ਸਹਿਜ ਸੁਭਾਅ ਹੀ ਇੱਕ ਅਖਾਣ ਬੋਲਿਆ ਗਿਆ | ਸਭ ਬੱਚੇ ਅਖਾਣ ਸੁਣਕੇ ਬਹੁਤ ਖੁਸ਼ ਤੇ ਉਤੇਜਿਤ ਵੀ ਹੋਏ | ਕਈਆਂ ਨੇ ਦੁਬਾਰਾ ਬੋਲਣ ਲਈ ਕਿਹਾ ਤੇ ਫੇਰ ਨੋਟ ਵੀ ਕੀਤਾ| ਉਨ੍ਹਾਂ ਦਾ ਇਹ ਉਤਸ਼ਾਹ ਵੇਖਕੇ ਮੈਂ ਇਹ ਨਿਰਣਾ ਲਿਆ ਕਿ ਜਦੋਂ ਵੀ ਸਮਾਂ ਮਿਲੇਗਾ ਤਾਂ ਮੈਂ ਪੰਜਾਬੀ ਬੋਲੀ ਦੇ ਇਸ ਖਜਾਨੇ ਨੂੰ ਬਾਕੀ ਸਭਨਾਂ ਨਾਲ ਸਾਂਝਾ ਕਰਨ ਦੀ ਕੋਸ਼ੀਸ਼ ਕਰਾਂਗਾ|
ਸੋ ਅੱਜ ਸਭ ਤੋਂ ਪਿਹਲਾਂ ਉਹ ਅਖਾਣ ਜਿਸ ਨੇ ਇਸ ਕਾਰਜ ਲਈ ਪਰ੍ਰੇਣਾ ਦਿੱਤੀ:

ਅੱਗਾ ਦੌੜ ਪਿੱਛਾ ਚੌੜ : ਜਦੋਂ ਕੁਝ ਇਸ ਤਰ੍ਹਾਂ ਦਾ ਸੁਝਾਅ ਦੇਣਾ ਹੋਵੇ ਜਾਂ ਕਹਿਣਾ ਹੋਵੇ ਕਿ ਕੇਵਲ ਅੱਗੇ ਵੱਲ ਹੀ ਨਹੀਂ ਸੋਚਦੇ ਰਹਿਣਾ ਚਾਹੀਦਾ ਬਲਕਿ ਜੋ ਪਹਿਲਾਂ ਕੀਤਾ ਜਾ ਚੁੱਕਾ ਹੈ ਉਸ ਨੂੰ ਵੀ ਸੰਭਾਲਣਾ ਚਾਹੀਦਾ ਹੈ|

ਵਰਤੋਂ: ਤੂੰ ਤਾਂ ਹਰ ਵੇਲੇ ਸਾਲਾਨਾ (annual) ਪਰਚਿਆਂ (exams) ਬਾਰੇ ਹੀ ਸੋਚਦਾ ਰਹਿੰਦਾ ਹੈਂ, ਤਿਮਾਹੀ (quarterly)ਤੇ ਛਿਮਾਹੀ (half yearly) ਦੇ ਪਰਚਿਆਂ ਬਾਰੇ ਵੀ ਥੋੜ੍ਹਾ ਸੋਚਿਆ ਕਰ, ਵੇਖੀਂ ਕੀਤੇ 'ਅੱਗਾ ਦੌੜ ਪਿੱਛਾ ਚੌੜ' ਵਾਲੀ ਗੱਲ ਨਾ ਹੋ ਜਾਵੇ| ਸਾਲਾਨਾ ਪਰਚਿਆਂ ਵਿੱਚ ਤਾਂ ਚੰਗੇ ਅੰਕ (marks) ਆ ਜਾਣ, ਪਰ ਤਿਮਾਹੀ ਤੇ ਛਿਮਾਹੀ ਦੇ ਪਰਚਿਆਂ 'ਚੋਂ ਫੇਲ੍ਹ ਹੋਣ ਕਰਕੇ ਕਲਾਸ ਦੁਬਾਰਾ (repeat)ਕਰਨੀ ਪਏ |

Tuesday, April 6, 2010

ਪੰਜਾਬੀ ਕਲਾਸਾਂ, Teaching Punjabi

ਸਤਿ ਸ਼੍ਰੀ ਅਕਾਲ

ਪਿਛਲੇ ਦੋ ਹਫਤੇ ਤੋਂ ਇਥੇ ਡਬਲਿਨ 'ਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਹਨ| ਇਸ ਬ੍ਲੋਗ ਦੇ ਰਾਹੀਂ ਇਨ੍ਹਾਂ ਕਲਾਸਾਂ ਬਾਰੇ ਲਿਖਾਂਗਾ, ਜੋ ਵੀ ਮੁਸ਼ਕਿਲਾਂ ਪੈਦਾ ਹੋਣਗੀਆਂ ਉਨ੍ਹਾਂ ਬਾਰੇ ਲਿਖਾਂਗਾ ਤੇ ਹੋਰ ਜੋ ਵੀ ਕੁਝ ਖਾਸ ਪਲ ਹੋਣਗੇ ਉਨ੍ਹਾਂ ਬਾਰੇ ਲਿਖਾਂਗਾ| ਉਮੀਦ ਕਰਦਾ ਹਾਂ, ਕਿ ਪੈਦਾ ਹੋਈਆਂ ਮੁਸ਼ਕਿਲਾਂ ਦੇ ਹੱਲ ਲਈ ਸਭ ਤੋਂ ਸਹਾਯਿਤਾ ਮਿਲੇਗੀ|


ਹਫਤਾ ੧ - ਕੁਝ ਖਾਸ ਨਹੀਂ| ਬਸ ਇਕ ਦੂਜੇ ਬਾਰੇ ਕੁਝ ਜਾਣਕਾਰੀ ਪ੍ਰਾਪਤ ਕੀਤੀ, ਤਾਂ ਕਿ ਬੱਚਿਆਂ ਨਾਲ ਚੰਗੀ ਤਰ੍ਹਾਂ ਗੱਲ ਬਾਤ ਹੋ ਸਕੇ ਤੇ ਕਲਾਸਾਂ ਵਿੱਚ ਕੋਈ ਮੁਸ਼ਕਿਲ ਨਾ ਆਵੇ| ਵੈਸੇ ਵੀ ਪਹਿਲੀ ਕਲਾਸ ਹੋਣ ਕਾਰਨ ਘੱਟ ਹੀ ਬੱਚੇ ਸਨ|

ਹਫਤਾ ੨ - ਪੈਂਤੀ ਦਾ ਗਿਆਨ ਤਾਂ ਸਾਬ ਨੂੰ ਪਿਹਲਾਂ ਹੀ ਸੀ, ਕਿਉਂਕਿ ਉਨ੍ਹਾਂ ਨੇ ਪਿਹਲਾਂ ਵੀ ਪੰਜਾਬੀ ਦੀਆਂ ਕਲਾਸਾਂ ਲਾਈਆਂ ਸਨ| ਸੋ ਮੁਕਤੇ ਤੋਂ ਸ਼ੁਰੂਆਤ ਕੀਤੀ, ਪਰ ਜੋ ਮੁਸ਼ਕਿਲ ਆਈ, ਉਹ ਸ਼ਬਦਾਂ ਦੀ ਨਾ ਹੋ ਕੇ ਅੱਖਰਾਂ ਦੀ ਹੀ ਸੀ| ਜੋ ਸ਼ਬਦ ਲਿਖਣ ਨੂੰ ਦਿੱਤੇ ਉਹਨਾਂ ਵਿੱਚੋਂ ਦੋ ਸਨ: ਧਰਮ ਤੇ ਭਰਮ|
ਪਰ ਜੋ ਉਹਨਾਂ ਨੇ ਲਿਖੇ ਉਹ ਸਨ:
ਧਰਮ - ਤਰਮ, ਦਰਮ
ਭਰਮ - ਪਰਮ

ਜੋ ਕਾਰਣ ਮੈਨੂੰ ਸਮਝ ਪਿਆ ਉਹ ਹੈ ਕਿ ਇਨ੍ਹਾਂ ਬੱਚਿਆਂ ਨੂੰ ਉਹ ਅੱਖਰ ਧੁਨੀਆਂ ਬੋਲਣ ਵਿੱਚ ਮੁਸ਼ਕਿਲ ਹੁੰਦੀ ਹੈ, ਜਿਨ੍ਹਾਂ ਦੇ ਸਮਾਨਾਂਤਰ ਅੰਗਰੇਜ਼ੀ ਵਿੱਚ ਧੁਨੀ ਅੱਖਰ ਨਹੀਂ ਹੈ| ਨਾਲ ਹੀ ਇਹ ਵੀ ਸਮਝ ਆਇਆ ਕਿ ਜਿਸ ਧੁਨੀ ਨਾਲ ਉਸ ਧੁਨੀ ਨੂੰ ਬਦਲਦੇ ਹਨ ਉਹ ਧੁਨੀ ਵੀ ਪੈਂਤੀ ਦੀ ਉਸੇ ਕਤਾਰ ਵਿੱਚੋਂ ਹੁੰਦੀ ਹੈ ਜਿਸ ਵਿੱਚੋਂ ਧੁਨੀ ਹੁੰਦੀ ਹੈ|
ਸੋ ਮੈਂ ਸਭ ਨੂੰ ਪੰਜਾਂ ਅੱਖਰ ਧੁਨੀਆਂ ਤੋਂ ਸ਼ੁਰੂ ਹੋਣ ਵਾਲੇ ਪੰਜ-ਪੰਜ ਮੁਕਤੇ ਵਾਲੇ ਅੱਖਰ ਤੇ ਪੰਜ-ਪੰਜ ਹੋਰ ਅੱਖਰ ਲਿਖਣ ਲਈ ਕਿਹਾ ਹੈ| ਇਹ ਇਸ ਲਈ ਤਾਂ ਕੇ ਅੱਖਰ ਧੁਨੀਆਂ ਵਿਚ ਫਰਕ (ਅੰਤਰ) ਸਮਝ ਆ ਸਕੇ| ਜੇ ਕਿਸੇ ਵੀ ਤਰ੍ਹਾਂ ਦਾ ਹੋਰ ਸੁਝਾਅ ਹੋਵੇ ਤਾਂ ਕਿਰਪਾ ਕਰਕੇ ਜਰੂਰ ਦੱਸਣਾ|

ਧੰਨਵਾਦ

Tuesday, March 31, 2009

ਪੱਗ ਦਸਤਾਰ


ਪੱਗ ਬੰਨ੍ਹਣੀ ਨਾ ਜਾਇਓ ਭੁੱਲ ਵੇ ਪੰਜਾਬਿਓ

ਪੱਗ ਬੰਨ੍ਹਣੀ ਨਾ ਜਾਇਓ ਭੁੱਲ ਵੇ ਪੰਜਾਬਿਓ

ਇਹ ਫੋਟੋ ਵੇਖਕੇ ਇਹਸਾਸ ਹੋਇਆ ਕਿ ਅੱਜ ਜੋ ਵੇਖਣ ਨੂੰ ਨਹੀਂ ਮਿਲਦਾ ਜਾਂ ਬਹੁਤ ਘੱਟ ਮਿਲਦਾ ਹੈ ਔਹ ਇਹ ਹੀ ਤਾਂ ਹੈ | ਅਸੀਂ ਭੁੱਲ ਗਏ ਹਾਂ ਆਪਣੇ ਬੱਚਿਆਂ ਨੂੰ ਪੱਗ ਜਾਂ ਦਸਤਾਰ ਬੰਨ੍ਹਣਾ ਦੀ ਜਾਂਚ ਦੇਣਾ  |

Monday, March 30, 2009

ਮਾਂਵਾਂ ਠੰਡੀਆਂ ਛਾਂਵਾਂ

ਅੱਜ ਬੜੇ ਦਿਨਾਂ ਬਾਦ ਲਿਖਣ ਲੱਗਾ ਹਾਂ| ਕਰੀਬ 6 ਮਹੀਨੇ ਬਾਦ, ਸੋ ਸੱਭ ਤੋਂ ਪਹਿਲਾਂ

ਉਸ ਰਿਸ਼ਤੇ ਬਾਰੇ ਲਿਖਾਂਗਾ ਜਿਸ ਦੀ ਮੈਂ ਸੱਭ ਤੋਂ ਵੱਧ ਇੱਜ਼ਤ ਕਰਦਾ ਹਾਂ |

ਉਮੀਦ ਹੈ ਕਿ ਇਹ ਗੀਤ ਚੰਗਾ ਲੱਗੇਗਾ|

 

ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ

ਮਾਂਵਾਂ ਦੇ ਹਰਜਾਨੇ ਲੋਕੋ ਕੌਣ ਭਰੇ

ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ

ਮਾਂਵਾਂ ਦੇ ਹਰਜਾਨੇ ਲੋਕੋ ਕੌਣ ਭਰੇ

ਪੁੱਤ ਕਪੁੱਤ ਬਣੇ ਸੌ ਵਾਰੀ, ਮਾਂ ਰਹਿੰਦੀ ਮਾਂ ਬਣਕੇ

ਸੁੱਖਾਂ ਸੁੱਖਦੀ ਖੈਰਾਂ ਮੰਗਦੀ, ਫੇਰ ਫੇਰ ਕੇ ਮਣਕੇ

ਪੁੱਤ ਮੇਰੇ ਤੋਂ ਤੱਤੀਆਂ ‘ਵਾਂਵਾਂ ਰਹਿਣ ਪਰੇ

ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ

ਮਾਂ ਦੀਆਂ ਗਾਲਾਂ, ਘਿਓ ਦੀਆਂ ਨਾਲਾਂ

ਗੁੱਸੇ ਵਿਚ ਕਹਿ ਜਾਣਾ  

ਮਰ ਜਾਣਾ ਢਹਿ ਜਾਣਾ, ਵੇ ਤੂੰ ਰੁੜ੍ਹ ਜਾਣਾ ਲਹਿ ਜਾਣਾ  

ਹਰ ਮਾਂ ਆਪਣੇ ਪੁੱਤ ਦੀ ਨਜ਼ਰ ਉਤਾਰ ਧਰੇ

ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ

ਕੋਝੇ ਕਮਲੇ ਪੁੱਤ ਵੀ ਮਾਂ ਲਈ ਹੁੰਦੇ ਰਾਜਦੁਲਾਰੇ

ਕੱਖੋਂ ਹੌਲੇ ਕਰ ਛੱਡਦੇ ਨੇ, ਪੁੱਤਰਾਂ ਦੇ ਦੁੱਖ ਭਾਰੇ

ਮਾਂ ਤੋਂ ਵੱਧਕੇ ਪੁੱਤਰਾਂ ਦੇ ਦੁੱਖ ਕੌਣ ਜ਼ਰੇ

ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ

 

 

ਇਸ ਗੀਤ ਨੂੰ ਗੁਰਦਾਸ ਮਾਨ ਨੇ ਗਾਇਆ ਹੈ