Wednesday, April 21, 2010

ਅਖਾਣ ਤੇ ਕਹਾਵਤਾਂ

ਇਸ ਹਫਤੇ ਦੀ ਕਲਾਸ ਵਿੱਚ ਗੱਲਾਂ ਕਰਦੇ ਹੋਏ, ਸਹਿਜ ਸੁਭਾਅ ਹੀ ਇੱਕ ਅਖਾਣ ਬੋਲਿਆ ਗਿਆ | ਸਭ ਬੱਚੇ ਅਖਾਣ ਸੁਣਕੇ ਬਹੁਤ ਖੁਸ਼ ਤੇ ਉਤੇਜਿਤ ਵੀ ਹੋਏ | ਕਈਆਂ ਨੇ ਦੁਬਾਰਾ ਬੋਲਣ ਲਈ ਕਿਹਾ ਤੇ ਫੇਰ ਨੋਟ ਵੀ ਕੀਤਾ| ਉਨ੍ਹਾਂ ਦਾ ਇਹ ਉਤਸ਼ਾਹ ਵੇਖਕੇ ਮੈਂ ਇਹ ਨਿਰਣਾ ਲਿਆ ਕਿ ਜਦੋਂ ਵੀ ਸਮਾਂ ਮਿਲੇਗਾ ਤਾਂ ਮੈਂ ਪੰਜਾਬੀ ਬੋਲੀ ਦੇ ਇਸ ਖਜਾਨੇ ਨੂੰ ਬਾਕੀ ਸਭਨਾਂ ਨਾਲ ਸਾਂਝਾ ਕਰਨ ਦੀ ਕੋਸ਼ੀਸ਼ ਕਰਾਂਗਾ|
ਸੋ ਅੱਜ ਸਭ ਤੋਂ ਪਿਹਲਾਂ ਉਹ ਅਖਾਣ ਜਿਸ ਨੇ ਇਸ ਕਾਰਜ ਲਈ ਪਰ੍ਰੇਣਾ ਦਿੱਤੀ:

ਅੱਗਾ ਦੌੜ ਪਿੱਛਾ ਚੌੜ : ਜਦੋਂ ਕੁਝ ਇਸ ਤਰ੍ਹਾਂ ਦਾ ਸੁਝਾਅ ਦੇਣਾ ਹੋਵੇ ਜਾਂ ਕਹਿਣਾ ਹੋਵੇ ਕਿ ਕੇਵਲ ਅੱਗੇ ਵੱਲ ਹੀ ਨਹੀਂ ਸੋਚਦੇ ਰਹਿਣਾ ਚਾਹੀਦਾ ਬਲਕਿ ਜੋ ਪਹਿਲਾਂ ਕੀਤਾ ਜਾ ਚੁੱਕਾ ਹੈ ਉਸ ਨੂੰ ਵੀ ਸੰਭਾਲਣਾ ਚਾਹੀਦਾ ਹੈ|

ਵਰਤੋਂ: ਤੂੰ ਤਾਂ ਹਰ ਵੇਲੇ ਸਾਲਾਨਾ (annual) ਪਰਚਿਆਂ (exams) ਬਾਰੇ ਹੀ ਸੋਚਦਾ ਰਹਿੰਦਾ ਹੈਂ, ਤਿਮਾਹੀ (quarterly)ਤੇ ਛਿਮਾਹੀ (half yearly) ਦੇ ਪਰਚਿਆਂ ਬਾਰੇ ਵੀ ਥੋੜ੍ਹਾ ਸੋਚਿਆ ਕਰ, ਵੇਖੀਂ ਕੀਤੇ 'ਅੱਗਾ ਦੌੜ ਪਿੱਛਾ ਚੌੜ' ਵਾਲੀ ਗੱਲ ਨਾ ਹੋ ਜਾਵੇ| ਸਾਲਾਨਾ ਪਰਚਿਆਂ ਵਿੱਚ ਤਾਂ ਚੰਗੇ ਅੰਕ (marks) ਆ ਜਾਣ, ਪਰ ਤਿਮਾਹੀ ਤੇ ਛਿਮਾਹੀ ਦੇ ਪਰਚਿਆਂ 'ਚੋਂ ਫੇਲ੍ਹ ਹੋਣ ਕਰਕੇ ਕਲਾਸ ਦੁਬਾਰਾ (repeat)ਕਰਨੀ ਪਏ |

No comments:

Post a Comment