Tuesday, April 6, 2010

ਪੰਜਾਬੀ ਕਲਾਸਾਂ, Teaching Punjabi

ਸਤਿ ਸ਼੍ਰੀ ਅਕਾਲ

ਪਿਛਲੇ ਦੋ ਹਫਤੇ ਤੋਂ ਇਥੇ ਡਬਲਿਨ 'ਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਹਨ| ਇਸ ਬ੍ਲੋਗ ਦੇ ਰਾਹੀਂ ਇਨ੍ਹਾਂ ਕਲਾਸਾਂ ਬਾਰੇ ਲਿਖਾਂਗਾ, ਜੋ ਵੀ ਮੁਸ਼ਕਿਲਾਂ ਪੈਦਾ ਹੋਣਗੀਆਂ ਉਨ੍ਹਾਂ ਬਾਰੇ ਲਿਖਾਂਗਾ ਤੇ ਹੋਰ ਜੋ ਵੀ ਕੁਝ ਖਾਸ ਪਲ ਹੋਣਗੇ ਉਨ੍ਹਾਂ ਬਾਰੇ ਲਿਖਾਂਗਾ| ਉਮੀਦ ਕਰਦਾ ਹਾਂ, ਕਿ ਪੈਦਾ ਹੋਈਆਂ ਮੁਸ਼ਕਿਲਾਂ ਦੇ ਹੱਲ ਲਈ ਸਭ ਤੋਂ ਸਹਾਯਿਤਾ ਮਿਲੇਗੀ|


ਹਫਤਾ ੧ - ਕੁਝ ਖਾਸ ਨਹੀਂ| ਬਸ ਇਕ ਦੂਜੇ ਬਾਰੇ ਕੁਝ ਜਾਣਕਾਰੀ ਪ੍ਰਾਪਤ ਕੀਤੀ, ਤਾਂ ਕਿ ਬੱਚਿਆਂ ਨਾਲ ਚੰਗੀ ਤਰ੍ਹਾਂ ਗੱਲ ਬਾਤ ਹੋ ਸਕੇ ਤੇ ਕਲਾਸਾਂ ਵਿੱਚ ਕੋਈ ਮੁਸ਼ਕਿਲ ਨਾ ਆਵੇ| ਵੈਸੇ ਵੀ ਪਹਿਲੀ ਕਲਾਸ ਹੋਣ ਕਾਰਨ ਘੱਟ ਹੀ ਬੱਚੇ ਸਨ|

ਹਫਤਾ ੨ - ਪੈਂਤੀ ਦਾ ਗਿਆਨ ਤਾਂ ਸਾਬ ਨੂੰ ਪਿਹਲਾਂ ਹੀ ਸੀ, ਕਿਉਂਕਿ ਉਨ੍ਹਾਂ ਨੇ ਪਿਹਲਾਂ ਵੀ ਪੰਜਾਬੀ ਦੀਆਂ ਕਲਾਸਾਂ ਲਾਈਆਂ ਸਨ| ਸੋ ਮੁਕਤੇ ਤੋਂ ਸ਼ੁਰੂਆਤ ਕੀਤੀ, ਪਰ ਜੋ ਮੁਸ਼ਕਿਲ ਆਈ, ਉਹ ਸ਼ਬਦਾਂ ਦੀ ਨਾ ਹੋ ਕੇ ਅੱਖਰਾਂ ਦੀ ਹੀ ਸੀ| ਜੋ ਸ਼ਬਦ ਲਿਖਣ ਨੂੰ ਦਿੱਤੇ ਉਹਨਾਂ ਵਿੱਚੋਂ ਦੋ ਸਨ: ਧਰਮ ਤੇ ਭਰਮ|
ਪਰ ਜੋ ਉਹਨਾਂ ਨੇ ਲਿਖੇ ਉਹ ਸਨ:
ਧਰਮ - ਤਰਮ, ਦਰਮ
ਭਰਮ - ਪਰਮ

ਜੋ ਕਾਰਣ ਮੈਨੂੰ ਸਮਝ ਪਿਆ ਉਹ ਹੈ ਕਿ ਇਨ੍ਹਾਂ ਬੱਚਿਆਂ ਨੂੰ ਉਹ ਅੱਖਰ ਧੁਨੀਆਂ ਬੋਲਣ ਵਿੱਚ ਮੁਸ਼ਕਿਲ ਹੁੰਦੀ ਹੈ, ਜਿਨ੍ਹਾਂ ਦੇ ਸਮਾਨਾਂਤਰ ਅੰਗਰੇਜ਼ੀ ਵਿੱਚ ਧੁਨੀ ਅੱਖਰ ਨਹੀਂ ਹੈ| ਨਾਲ ਹੀ ਇਹ ਵੀ ਸਮਝ ਆਇਆ ਕਿ ਜਿਸ ਧੁਨੀ ਨਾਲ ਉਸ ਧੁਨੀ ਨੂੰ ਬਦਲਦੇ ਹਨ ਉਹ ਧੁਨੀ ਵੀ ਪੈਂਤੀ ਦੀ ਉਸੇ ਕਤਾਰ ਵਿੱਚੋਂ ਹੁੰਦੀ ਹੈ ਜਿਸ ਵਿੱਚੋਂ ਧੁਨੀ ਹੁੰਦੀ ਹੈ|
ਸੋ ਮੈਂ ਸਭ ਨੂੰ ਪੰਜਾਂ ਅੱਖਰ ਧੁਨੀਆਂ ਤੋਂ ਸ਼ੁਰੂ ਹੋਣ ਵਾਲੇ ਪੰਜ-ਪੰਜ ਮੁਕਤੇ ਵਾਲੇ ਅੱਖਰ ਤੇ ਪੰਜ-ਪੰਜ ਹੋਰ ਅੱਖਰ ਲਿਖਣ ਲਈ ਕਿਹਾ ਹੈ| ਇਹ ਇਸ ਲਈ ਤਾਂ ਕੇ ਅੱਖਰ ਧੁਨੀਆਂ ਵਿਚ ਫਰਕ (ਅੰਤਰ) ਸਮਝ ਆ ਸਕੇ| ਜੇ ਕਿਸੇ ਵੀ ਤਰ੍ਹਾਂ ਦਾ ਹੋਰ ਸੁਝਾਅ ਹੋਵੇ ਤਾਂ ਕਿਰਪਾ ਕਰਕੇ ਜਰੂਰ ਦੱਸਣਾ|

ਧੰਨਵਾਦ

1 comment:

  1. Gurpreet Singh G Sat Shri Akal. Vadia Kam Kar rahe ho, Sab Dimaag di te dil di Gal a..Proud of you

    ReplyDelete